ਭਾਰਤ ਫਾਈਨੈਂਸ਼ੀਅਲ ਇਨਕਲੂਜ਼ਨ ਲਿਮਟਿਡ (ਬੀਐਫਆਈਐਲ)
ਸ਼੍ਰੇਣੀ : ਖੇਤ / ਫਾਰਮ
ਭਾਈਵਾਲੀ ਦਾ ਦਾਇਰਾ: ਪੇਂਡੂ ਵਿਕਾਸ ਮੰਤਰਾਲੇ ਅਤੇ ਭਾਰਤ ਫਾਈਨੈਂਸ਼ੀਅਲ ਇਨਕਲੂਜ਼ਨ ਲਿਮਿਟੇਡ ਨੇ ਪੇਂਡੂ ਖੇਤਰਾਂ ਵਿੱਚ ਪਸ਼ੂ ਪਾਲਣ ਦੇ ਖੇਤਰ ਵਿੱਚ ਕੁਝ ਪ੍ਰਣਾਲੀ ਵਿਕਸਤ ਕਰਨ ਲਈ 15 ਮਾਰਚ 2024 ਨੂੰ ਹੱਥ ਮਿਲਾਇਆ। ਪੇਂਡੂ ਖੇਤਰਾਂ ਵਿੱਚ ਹੇਠ ਲਿਖੀਆਂ ਗਤੀਵਿਧੀਆਂ ਕਰਨ ਬਾਰੇ ਵੀ ਅੱਗੇ ਸੂਚਿਤ ਕੀਤਾ ਗਿਆ।
1) ਰਾਸ਼ਟਰੀ ਪੱਧਰ 'ਤੇ ਕੇਂਦਰੀਕ੍ਰਿਤ ਪ੍ਰੋਜੈਕਟ ਪ੍ਰਬੰਧਨ ਯੂਨਿਟ ਅਤੇ ਰਾਜ ਪੱਧਰ 'ਤੇ ਪ੍ਰੋਜੈਕਟ ਪ੍ਰਬੰਧਨ ਯੂਨਿਟ (ਪੀਐਮਯੂ) ਸਥਾਪਤ ਕਰਨਾ।
2) ਰਾਜਾਂ ਵਿੱਚ ਪਸ਼ੂ ਧਨ ਕਲੱਸਟਰਾਂ / ਕਿਸਾਨ ਉਤਪਾਦਕ ਸੰਗਠਨਾਂ ਦੇ ਵਿਕਾਸ ਵਿੱਚ ਸਹੂਲਤ ਪ੍ਰਦਾਨ ਕਰਨਾ।
3) ਸਿਖਲਾਈ ਅਤੇ ਵਰਕਸ਼ਾਪਾਂ ਵਰਗੇ ਵੱਖ-ਵੱਖ ਸਮਰੱਥਾ ਨਿਰਮਾਣ ਪ੍ਰੋਗਰਾਮ ਕਰਨ ਲਈ ਲੋੜੀਂਦੀ ਸਰਕਾਰੀ ਸਹਾਇਤਾ ਜੁਟਾਉਣਾ ਅਤੇ ਪ੍ਰਦਾਨ ਕਰਨਾ।
4) 'ਪਸ਼ੂ ਸਖੀ' ਦੇ ਡਿਲੀਵਰੇਬਲਜ਼ (ਸਪੁਰਦ ਕੀਤੇ ਜਾਣ ਵਾਲੇ ਕਾਰਜਾਂ) ਨੂੰ ਟਰੈਕ ਕਰਨ ਲਈ ਸੂਚਨਾ ਤਕਨਾਲੋਜੀ (ਆਈਟੀ) ਸਮਰੱਥ ਵਾਤਾਵਰਣ ਪ੍ਰਣਾਲੀ ਦਾ ਵਿਕਾਸ।
5) ਘਰ-ਘਰ ਪਸ਼ੂ ਡਾਕਟਰੀ ਸੇਵਾਵਾਂ ਪ੍ਰਦਾਨ ਕਰਨ ਲਈ ਇਕਸਾਰਤਾ।